Wednesday, May 13, 2015

ਕੇਵਲ ਹਰਮਨ ਹੀ ਹੋ ਸਕਦੈ



ਆਪਣੇ ਮਾਪਿਆਂ ਦੇ ਚਰਣਾਂ ਦੀ ਧੂੜ ਨੂੰ,
ਮੱਥੇ ਤੇ ਤਾਜ ਵਾਂਗ ਸਜਾਉਣ ਵਾਲਾ।
ਖਾਕ'ਚ ਰੋਲਕੇ ਆਪਣੀ ਹਸਤੀ ਨੂੰ,
ਗ੍ਰਿਹਸਥੀ ਤੇ ਜਾਨ ਲੁਟਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਪੜ੍ਹਕੇ ਪੂਰੀਆਂ ਅਠਾਰਾਂ ਜਮਾਤਾਂ,
ਅਨਪੜ੍ਹਾਂ ਦੇ ਵਿਚ ਵਿਚਰਨ ਵਾਲਾ।
ਪਾਕੇ ਲਾਨਤ ਕੰਪਿਊਟਰ ਤੇ ਮੋਬਿਲਾਂ ਨੂੰ,
ਰੱਬ ਦਾ ਨਾਮ ਸਿਮਰਨ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਜਾਤ-ਪਾਤ ਤੇ ਧਰਮ ਤੋਂ ਉਠਕੇ,
ਪ੍ਰੇਮ ਦੇ ਸੋਹਲੇ ਗਾਉਣ ਵਾਲਾ।
ਕਰਕੇ ਦਿਲ-ਜਲਿਆਂ ਵਾਂਗ ਇਕ-ਤਰਫਾ ਆਸ਼ਕੀ,
ਪੰਜਾਬੀ ਆਸ਼ਕਾਂ ਦੀ ਪਰੰਪਰਾ ਨਿਭਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਅੱਲੜਪੁਣੇ ਵਿਚ ਧੱਕੇ ਜਰਕੇ,
ਜੁਆਨੀ'ਚ ਬਾਘੀ ਹੋਣ ਵਾਲਾ।
ਫਿਰ ਲੈਕੇ ਲਾਵਾਂ ਚਾਰ ਗੁਰੂ-ਘਰ ਵਿਚ,
ਸਮੇਂ ਦੇ ਸਾਂਚੇ'ਚ ਢਲਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਆਪਣੀ ਦਾੜੀ ਚਿਟੀ ਹੁੰਦੀ ਵੇਖਕੇ,
ਰੱਬ ਦਾ ਸ਼ੁਕਰ ਮਨਾਉਣ ਵਾਲਾ।
ਜਜਬਾਤਾਂ ਦਾ ਸਮੁੰਦਰ ਆਪਣੇ ਦਿਲ'ਚ ਸਮੇਟਕੇ,
ਆਪਣੀਆਂ ਲਿਖਤਾਂ'ਚ ਦ੍ਰਿਸ਼ਤਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਵਾਹ-ਵਾਹ ਕਰਵਾਕੇ ਆਪਣੇ ਗੁਣਾਂ ਦੀ,
ਆਪਣੇ ਨਾਮ ਨੂੰ ਚਮਕਾਉਣ ਵਾਲਾ।
ਫੇਰ ਵੀ ਓਸ ਗੁਣਾਂ ਦੇ ਸਮੁੰਦਰ ਪਰਮਾਤਮਾ ਅੱਗੇ,
ਸਦਾ ਆਪਣੀ ਝੋਲੀ ਫੈਲਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਊੰਚ-ਨੀਚ ਨੂੰ ਸ਼ਰਾਪ ਮਨਕੇ,
ਗਰੀਬੀ ਨੂੰ ਇਜ਼ਤ ਦਵਾਉਣ ਵਾਲਾ। 
ਨਤੀਜੇ ਦੀ ਪਰਵਾਹ ਨਾ ਕਰਕੇ,
ਤਕੜੇ ਨੂੰ ਅਖਾਂ ਵਖਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਪਹਿਲੇ ਗੁਰੂ ਦਾ ਸਚਾ ਪ੍ਰੇਮੀ ਬਣਕੇ,
ਗੁਰੂ ਦੀ ਸੋਚ'ਚ ਆਪਣਾ ਆਪ ਗੁਆਉਣ ਵਾਲਾ।
ਫਿਰ ਧਰਮ ਦੀ ਮਰਯਾਦਾ ਨੂੰ ਸਮਝਕੇ,
ਠੇਕੇਦਾਰਾਂ ਦੇ ਸਿਰ'ਤੇ ਲਾਨਤ ਪਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ। 

ਆਪਣੀ ਕਵਿਤਾ'ਚ ਉਪ-ਮੁਖ-ਮੰਤਰੀ ਨੂੰ ਲਾਲ੍ਕਾਰਕੇ,
ਸਾਬਕਾ ਪਰਧਾਨ-ਮੰਤਰੀ ਦੀ ਅਣਖ ਜਗਾਉਣ ਵਾਲਾ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਓਟ ਲੈਕੇ,
ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਨੂੰ ਵੰਗਾਰਨ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ। 



Friday, May 1, 2015