Friday, June 26, 2015

ਪੁਰਾਣੀਆਂ ਯਾਦਾਂ



ਅੱਜ ਫੇਰ ਪੁਰਾਣੀਆਂ ਯਾਦਾਂ ਨੂੰ, ਤਰੋ-ਤਾਜ਼ਾ ਕਰਵਾਉਣ ਨੂੰ ਜੀਅ ਕਰਦਾ।
ਚੰਗੀਆਂ-ਮਾੜੀਆਂ ਜਿਹੋ-ਜਿਹੀਆਂ ਵੀ ਹਨ, ਇਨ੍ਹਾਂ ਸਹਾਰੇ ਜ਼ਿੰਦਗੀ ਬਿਤਾਉਣ ਨੂੰ ਜੀਅ ਕਰਦਾ।
ਅੱਖਾਂ ਵਿਚ ਹੰਜੂ ਤੇ ਦਿਲ ਵਿਚ ਦਰਦ, ਮੁੜਕੇ ਲਿਆਉਣ ਨੂੰ ਜੀਅ ਕਰਦਾ।
ਬਿਰਹਾ ਦੀ ਅਵਸਥਾ ਆਪਣੇ ਮਨ ਵਿਚ, ਸਦਾ ਲਈ ਟਿਕਾਉਣ ਨੂੰ ਜੀਅ ਕਰਦਾ।
ਆਪਣੇ ਮਨ ਦੀ ਉਦਾਸੀ ਦਾ, ਰੱਬ ਦੀ ਦਰਗਾਹ'ਚੋਂ ਇਨਸਾਫ ਕਰਵਾਉਣ ਨੂੰ ਜੀਅ ਕਰਦਾ।

ਲਾਇਲਪੁਰ ਖਾਲਸਾ ਕਾਲਜ ਵਿਚ ਮੈਂ, ਤੇਰੀ ਪਛਾਣ ਬਣਕੇ ਰਹਿ ਗਿਆ।




ਸਾਡਾ ਸੱਚਾ ਪਿਆਰ ਕਿਸੇ ਸੁਨਾਮੀ ਵਿਚ,
ਇਕ ਤੀਲੇ ਵਾਂਗੂ ਵਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਮੇਰੀ ਜਿੰਦ ਵਿਚੋਂ ਮੇਰੇ ਪ੍ਰਾਨ ਕੱਢਕੇ,
ਤੇਰੇ ਜਿਗਰੇ ਅਨੰਦ ਪੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਅਸਾਂ ਤਾਂ ਮੰਨਦੇ ਸਭ ਰੱਬ ਦੇ ਬੰਦੇ ਪਰ ਤੇਰਾ ਸਦਕਾ,
ਸਾਡੇ ਮਨ'ਚ ਜਾਤ-ਪਾਤ ਦਾ ਸਹਿਮ ਬਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਜੋ ਅੱਖਾਂ ਨਿਹਾਰਦੀਆਂ ਸਨ ਤੇਰੀ ਖੂਬਸੂਰਤੀ ਤੁੰ ਹੀ,
ਉਨ੍ਹਾਂ'ਚ ਬਲਦਾ ਕੋਲਾ ਪਾਕੇ ਸੁਆਦ ਲੈ ਲਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਕੱਲੀ ਤੂੰ ਹੀ ਨਹੀਂ ਸਾਂ ਚੁੱਕਦੀ ਬੋਝ ਆਪਣੇ ਘਰ ਦੀ ਪੱਤ ਦਾ,
ਸਾਡਾ ਵੀ ਚੌੜਾ ਸੀਨਾ ਜ਼ਿੰਮੇਵਾਰੀਆਂ ਨਾਲ ਢਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਤੂੰ ਕੋਈ ਵੀ ਨਹੀਂ ਸੀ ਛੱਡੀ ਕਸਰ ਸਾਨੂੰ ਬਰਬਾਦ ਕਰਨ ਦੀ,
ਪਰ ਫੇਰ ਵੀ ਵਾਹਿਗੁਰੂ ਪੱਤ ਰੱਖੀ ਤੇ ਅਸਾਡਾ ਪੱਖ ਲੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਜੈਸਾ ਭਾਲਦੀ ਸੀ ਖਸਮ ਤੂੰ ਵੈਸਾ ਪਾਇਆ ਪਰ ਸਾਡਾ ਵੀ,
ਸੰਜੋਗ ਕਦਰ ਪਾਉਣ ਵਾਲੀ ਨਾਲ ਪੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਅੱਜ ਵੀ ਤੇਰਾ ਬੁਰਾ ਨਾ ਚਾਹੁੰਦਾ ਪਰ ਇਨਸਾਫ ਦੀ ਉਮੀਦ,
ਨਹੀਂ ਛੁੱਟਦੀ ਇਹ ਹਰਮਨ ਸ਼ਰੇ-ਆਮ ਕਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।