Tuesday, December 29, 2015

ਫੇਸਬੁਕ

ਇਥੇ ਘਰ ਬੈਠੇ ਲੈਪਟੌਪ ਉੱਤੇ, ਸਾਡੀਆਂ ਉਂਗਲਾਂ ਚੱਲ ਗਈਆਂ।
ਦੂਜੇ ਪਾਸੇ ਵੈਰੀਆਂ ਤੇ, ਸ਼ਰੀਕਾਂ ਨੂੰ ਭਸੂੜੀਆਂ ਪੈ ਗਈਆਂ।
ਆਖਣ ਸਾਨੂੰ ਤੁਹਾਡੀ ਸ਼ਬਦਾਵਲੀ, ਸਾਡੀ ਸਮਝ ਨਲੋਂ ਭਾਰੀ ਹੈ।
ਅਸੀਂ ਕਿਹਾ ਹਿੱਕ ਦਾ ਜ਼ੋਰ ਵੀ, ਵਿਖਾਉਣ ਦੀ ਪੂਰੀ ਤਿਆਰੀ ਹੈ।
ਅਸਾਂ ਤਾਂ ਪੂਰੀ-ਪੂਰੀ ਰੱਖੀ, ਲੋਕਾਂ ਦੇ ਧੌਲਿਆਂ ਦੀ ਲਾਜ।
ਪਰ ਇਥੇ ਬੁਢੜੇ ਚਾਹੁੰਦੇ ਨਹੀਂ, ਛੱਡਣੀ ਸੱਤਾ ਤੇ ਰਾਜ।
ਤੇਰਾ ਭਲਾ ਵੀ ਹੋਵੇ ਦੁਸ਼ਮਨਾ, ਸਰਬੱਤ ਦੇ ਭਲੇ ਨਾਲ ਅਰਦਾਸ ਮੈਂ ਕੀਤੀ।
ਤੇਰੀ ਤਾਕਤ ਦਾ ਨਸ਼ਾ ਭੰਨਕੇ, ਹਰਮਨ ਸਿੰਘ ਨੇ ਗਰੀਬ ਮਾਰ ਨਾ ਕੀਤੀ।
ਬਾਬੇ ਦੀਪ ਸਿੰਘ ਦੀ ਓਟ ਲੈਕੇ, ਦਾਸ ਕਰਦਾ ਆਪਣੀਆਂ ਲਿਖਾਈਆਂ।
ਕਲਮ ਦੀ ਤਾਕਤ ਪਛਾਣ ਲੈ, ਖੰਡੇ ਨਾਲ ਨਾ ਕਰ ਜ਼ੋਰ-ਅਜ਼ਮਾਈਆਂ।
ਜ਼ਿੰਦਗੀ ਆ ਬੜੀ ਕੀਮਤੀ ਸਜਣਾ, ਇਹ ਜੱਗ-ਪਰਗਟ ਸੱਚਾਈ ਹੈ।
ਰੱਬ ਦੇ ਭਾਣੇ'ਚ ਕੱਟ ਲੈ ਇਸਨੂੰ, ਇਹੋ ਸੱਚੀ ਕਮਾਈ ਹੈ।
ਇਹੋ ਸੱਚੀ ਕਮਾਈ ਹੈ।
ਇਹੋ ਸੱਚੀ ਕਮਾਈ ਹੈ।.....


I viewed all the status history of my FB account.... I must say.... Honestly, 
"ਮੈਂ ਰੱਜਕੇ ਖਲੇਰਾ ਪਾਇਆ..... ਪਰ ਸੁਆਦ ਬਹੁਤ ਆਇਆ।"

ਖੁਦ-ਮੁਖਤਿਆਰੀ

ਭਾਵੇਂ ਨਾ ਦਿੱਤੀ ਹੋਵੇ ਸਾਨੂੰ ਰਬ ਨੇ,
ਕੋਈ ਬਹੁਤ ਵੱਡੇ ਪੱਧਰ ਦੀ ਅਖਤਿਆਰੀ।

ਪਰ ਦਿਲੋਂ ਕਹੀਏ ਅਸੀਂ ਖੁਸ਼ ਹਾਂ,
ਕਿਉਂਕਿ ਮਹਿੰਗੀ ਨਾ ਪਈ ਸਾਨੂੰ ਖੁਦ-ਮੁਖਤਿਆਰੀ।

ਰੰਗਲੀ ਦੁਨੀਆ ਨੂੰ ਕਦਮਾਂ'ਚ ਝੁਕਾਉਣ ਦਾ ਸ਼ੌਂਕ ਕੋਈ ਨਾ,
ਗਲ ਲਾਕੇ ਰਖੀਏ ਇਸਨੂੰ ਕਿਉਂਕਿ ਲਗਦੀ ਇਹ ਪਿਆਰੀ।

ਕਿਵੇਂ ਬਣੀਏ ਬਿਰਹਾ ਦੇ ਦੂਜੇ ਸੁਲਤਾਨ ਅਸੀਂ ??
ਗੁਰਮੁਖ ਹਿਰਦਾ ਵੇਖੇ ਚਾਰ-ਚੌਫੇਰੇ ਅਕਾਲ-ਪੁਰਖ ਦੀ ਪਸਾਰੀ।

ਆਪਣੀ ਫਕੀਰੀ ਤੇ ਮਾਨ ਨਹੀਂ ਕਰਨਾ ਆਉਂਦਾ ਸਭ ਨੂੰ,
ਨਾਮੀ ਸ਼ਖਸ ਨਾ ਸਹੀ ਪਰ ਨਹੀਂ ਕਿਸੇ ਹਾਕਮ ਨੂੰ ਜਵਾਬ-ਦਾਰੀ।

ਹੁਣ ਤਾਂ ਪੂਰੀ ਦੁਨੀਆ ਨੂੰ ਸਮਝ ਜਾਣਾ ਚਾਹੀਦਾ,
ਕਿ ਹਰਮਨ ਸਿੰਘ ਸਡਾਨਾ ਨੂੰ ਸਚ ਬੋਲਣ ਦੀ ਬਿਮਾਰੀ।

ਦਿਨ ਤੇ ਰਾਤ

ਇਕ ਦਿਨ ਹੋਰ ਲੰਘ ਗਿਆ,
ਇੱਦਾਂ ਹੀ ਰਾਤ ਵੀ ਲੰਘ ਜਾਵੇਗੀ।
ਮੇਰੀਆਂ ਆਸਾਂ-ਮੁਰਾਦਾਂ ਦੀ ਡੋਰੀ,
ਮੇਰੇ ਸੁਆਸਾਂ ਦੇ ਅੰਤ ਤਕ ਚਲਦੀ ਜਾਵੇਗੀ।
ਹੋਰ ਕੁਝ ਹੋਵੇ ਜਾਂ ਨਾ ਹੋਵੇ ਮੇਰੇ ਕੋਲ,
ਤੇਰਾ ਨਾਂ ਲੈ-ਲੈ ਸ਼ੁਕਰ ਮਨਾਉਂਦਾ ਹਾਂ।
ਤੇਰੀ ਸਹੁੰ ਲੱਗੇ ਰੱਬਾ ਮੈਨੂੰ,
ਤੇਰੇ ਕੌਤਕ ਵੇਖ ਬਲਿਹਾਰੇ ਜਾਂਦਾ ਹਾਂ।

Friday, June 26, 2015

ਪੁਰਾਣੀਆਂ ਯਾਦਾਂ



ਅੱਜ ਫੇਰ ਪੁਰਾਣੀਆਂ ਯਾਦਾਂ ਨੂੰ, ਤਰੋ-ਤਾਜ਼ਾ ਕਰਵਾਉਣ ਨੂੰ ਜੀਅ ਕਰਦਾ।
ਚੰਗੀਆਂ-ਮਾੜੀਆਂ ਜਿਹੋ-ਜਿਹੀਆਂ ਵੀ ਹਨ, ਇਨ੍ਹਾਂ ਸਹਾਰੇ ਜ਼ਿੰਦਗੀ ਬਿਤਾਉਣ ਨੂੰ ਜੀਅ ਕਰਦਾ।
ਅੱਖਾਂ ਵਿਚ ਹੰਜੂ ਤੇ ਦਿਲ ਵਿਚ ਦਰਦ, ਮੁੜਕੇ ਲਿਆਉਣ ਨੂੰ ਜੀਅ ਕਰਦਾ।
ਬਿਰਹਾ ਦੀ ਅਵਸਥਾ ਆਪਣੇ ਮਨ ਵਿਚ, ਸਦਾ ਲਈ ਟਿਕਾਉਣ ਨੂੰ ਜੀਅ ਕਰਦਾ।
ਆਪਣੇ ਮਨ ਦੀ ਉਦਾਸੀ ਦਾ, ਰੱਬ ਦੀ ਦਰਗਾਹ'ਚੋਂ ਇਨਸਾਫ ਕਰਵਾਉਣ ਨੂੰ ਜੀਅ ਕਰਦਾ।

ਲਾਇਲਪੁਰ ਖਾਲਸਾ ਕਾਲਜ ਵਿਚ ਮੈਂ, ਤੇਰੀ ਪਛਾਣ ਬਣਕੇ ਰਹਿ ਗਿਆ।




ਸਾਡਾ ਸੱਚਾ ਪਿਆਰ ਕਿਸੇ ਸੁਨਾਮੀ ਵਿਚ,
ਇਕ ਤੀਲੇ ਵਾਂਗੂ ਵਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਮੇਰੀ ਜਿੰਦ ਵਿਚੋਂ ਮੇਰੇ ਪ੍ਰਾਨ ਕੱਢਕੇ,
ਤੇਰੇ ਜਿਗਰੇ ਅਨੰਦ ਪੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਅਸਾਂ ਤਾਂ ਮੰਨਦੇ ਸਭ ਰੱਬ ਦੇ ਬੰਦੇ ਪਰ ਤੇਰਾ ਸਦਕਾ,
ਸਾਡੇ ਮਨ'ਚ ਜਾਤ-ਪਾਤ ਦਾ ਸਹਿਮ ਬਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਜੋ ਅੱਖਾਂ ਨਿਹਾਰਦੀਆਂ ਸਨ ਤੇਰੀ ਖੂਬਸੂਰਤੀ ਤੁੰ ਹੀ,
ਉਨ੍ਹਾਂ'ਚ ਬਲਦਾ ਕੋਲਾ ਪਾਕੇ ਸੁਆਦ ਲੈ ਲਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਕੱਲੀ ਤੂੰ ਹੀ ਨਹੀਂ ਸਾਂ ਚੁੱਕਦੀ ਬੋਝ ਆਪਣੇ ਘਰ ਦੀ ਪੱਤ ਦਾ,
ਸਾਡਾ ਵੀ ਚੌੜਾ ਸੀਨਾ ਜ਼ਿੰਮੇਵਾਰੀਆਂ ਨਾਲ ਢਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਤੂੰ ਕੋਈ ਵੀ ਨਹੀਂ ਸੀ ਛੱਡੀ ਕਸਰ ਸਾਨੂੰ ਬਰਬਾਦ ਕਰਨ ਦੀ,
ਪਰ ਫੇਰ ਵੀ ਵਾਹਿਗੁਰੂ ਪੱਤ ਰੱਖੀ ਤੇ ਅਸਾਡਾ ਪੱਖ ਲੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਜੈਸਾ ਭਾਲਦੀ ਸੀ ਖਸਮ ਤੂੰ ਵੈਸਾ ਪਾਇਆ ਪਰ ਸਾਡਾ ਵੀ,
ਸੰਜੋਗ ਕਦਰ ਪਾਉਣ ਵਾਲੀ ਨਾਲ ਪੈ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

ਅੱਜ ਵੀ ਤੇਰਾ ਬੁਰਾ ਨਾ ਚਾਹੁੰਦਾ ਪਰ ਇਨਸਾਫ ਦੀ ਉਮੀਦ,
ਨਹੀਂ ਛੁੱਟਦੀ ਇਹ ਹਰਮਨ ਸ਼ਰੇ-ਆਮ ਕਹਿ ਗਿਆ।
ਲਾਇਲਪੁਰ ਖਾਲਸਾ ਕਾਲਜ ਵਿਚ ਮੈਂ,
ਤੇਰੀ ਪਛਾਣ ਬਣਕੇ ਰਹਿ ਗਿਆ।

Wednesday, May 13, 2015

ਕੇਵਲ ਹਰਮਨ ਹੀ ਹੋ ਸਕਦੈ



ਆਪਣੇ ਮਾਪਿਆਂ ਦੇ ਚਰਣਾਂ ਦੀ ਧੂੜ ਨੂੰ,
ਮੱਥੇ ਤੇ ਤਾਜ ਵਾਂਗ ਸਜਾਉਣ ਵਾਲਾ।
ਖਾਕ'ਚ ਰੋਲਕੇ ਆਪਣੀ ਹਸਤੀ ਨੂੰ,
ਗ੍ਰਿਹਸਥੀ ਤੇ ਜਾਨ ਲੁਟਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਪੜ੍ਹਕੇ ਪੂਰੀਆਂ ਅਠਾਰਾਂ ਜਮਾਤਾਂ,
ਅਨਪੜ੍ਹਾਂ ਦੇ ਵਿਚ ਵਿਚਰਨ ਵਾਲਾ।
ਪਾਕੇ ਲਾਨਤ ਕੰਪਿਊਟਰ ਤੇ ਮੋਬਿਲਾਂ ਨੂੰ,
ਰੱਬ ਦਾ ਨਾਮ ਸਿਮਰਨ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਜਾਤ-ਪਾਤ ਤੇ ਧਰਮ ਤੋਂ ਉਠਕੇ,
ਪ੍ਰੇਮ ਦੇ ਸੋਹਲੇ ਗਾਉਣ ਵਾਲਾ।
ਕਰਕੇ ਦਿਲ-ਜਲਿਆਂ ਵਾਂਗ ਇਕ-ਤਰਫਾ ਆਸ਼ਕੀ,
ਪੰਜਾਬੀ ਆਸ਼ਕਾਂ ਦੀ ਪਰੰਪਰਾ ਨਿਭਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਅੱਲੜਪੁਣੇ ਵਿਚ ਧੱਕੇ ਜਰਕੇ,
ਜੁਆਨੀ'ਚ ਬਾਘੀ ਹੋਣ ਵਾਲਾ।
ਫਿਰ ਲੈਕੇ ਲਾਵਾਂ ਚਾਰ ਗੁਰੂ-ਘਰ ਵਿਚ,
ਸਮੇਂ ਦੇ ਸਾਂਚੇ'ਚ ਢਲਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਆਪਣੀ ਦਾੜੀ ਚਿਟੀ ਹੁੰਦੀ ਵੇਖਕੇ,
ਰੱਬ ਦਾ ਸ਼ੁਕਰ ਮਨਾਉਣ ਵਾਲਾ।
ਜਜਬਾਤਾਂ ਦਾ ਸਮੁੰਦਰ ਆਪਣੇ ਦਿਲ'ਚ ਸਮੇਟਕੇ,
ਆਪਣੀਆਂ ਲਿਖਤਾਂ'ਚ ਦ੍ਰਿਸ਼ਤਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਵਾਹ-ਵਾਹ ਕਰਵਾਕੇ ਆਪਣੇ ਗੁਣਾਂ ਦੀ,
ਆਪਣੇ ਨਾਮ ਨੂੰ ਚਮਕਾਉਣ ਵਾਲਾ।
ਫੇਰ ਵੀ ਓਸ ਗੁਣਾਂ ਦੇ ਸਮੁੰਦਰ ਪਰਮਾਤਮਾ ਅੱਗੇ,
ਸਦਾ ਆਪਣੀ ਝੋਲੀ ਫੈਲਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਊੰਚ-ਨੀਚ ਨੂੰ ਸ਼ਰਾਪ ਮਨਕੇ,
ਗਰੀਬੀ ਨੂੰ ਇਜ਼ਤ ਦਵਾਉਣ ਵਾਲਾ। 
ਨਤੀਜੇ ਦੀ ਪਰਵਾਹ ਨਾ ਕਰਕੇ,
ਤਕੜੇ ਨੂੰ ਅਖਾਂ ਵਖਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।

ਪਹਿਲੇ ਗੁਰੂ ਦਾ ਸਚਾ ਪ੍ਰੇਮੀ ਬਣਕੇ,
ਗੁਰੂ ਦੀ ਸੋਚ'ਚ ਆਪਣਾ ਆਪ ਗੁਆਉਣ ਵਾਲਾ।
ਫਿਰ ਧਰਮ ਦੀ ਮਰਯਾਦਾ ਨੂੰ ਸਮਝਕੇ,
ਠੇਕੇਦਾਰਾਂ ਦੇ ਸਿਰ'ਤੇ ਲਾਨਤ ਪਾਉਣ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ। 

ਆਪਣੀ ਕਵਿਤਾ'ਚ ਉਪ-ਮੁਖ-ਮੰਤਰੀ ਨੂੰ ਲਾਲ੍ਕਾਰਕੇ,
ਸਾਬਕਾ ਪਰਧਾਨ-ਮੰਤਰੀ ਦੀ ਅਣਖ ਜਗਾਉਣ ਵਾਲਾ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਓਟ ਲੈਕੇ,
ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਨੂੰ ਵੰਗਾਰਨ ਵਾਲਾ।
ਕੇਵਲ ਹਰਮਨ ਹੀ ਹੋ ਸਕਦੈ।