Tuesday, May 29, 2018

ਖੱਤਰੀ-ਚਰਿੱਤਰ



ਰਿਸ਼ੀਆਂ-ਮੁਨੀਆਂ ਤੇ ਗੁਰੂਆਂ-ਪੀਰਾਂ ਦੀ ਸੰਤਾਨ ਹੋਕੇ,
ਕਦੇ ਵੀ ਆਪਣੇ ਖੂਨ ਦੀ ਪਵਿੱਤਰਤਾ ਨਾ ਜਤਾਉਣ ਖੱਤਰੀ।

ਸਿਰ'ਤੇ ਸਜੀ ਦਸਤਾਰ ਨੂੰ ਆਪਣਾ ਕਫ਼ਨ ਮੰਨਕੇ,
ਮੌਤ ਦੀਆਂ ਖੇਡਾਂ ਨੂੰ ਮਖੌਲ ਬਨਾਉਣ ਖੱਤਰੀ।

ਸ਼ਮਸ਼ੀਰਾਂ ਤੇ ਖੰਡਿਆਂ ਦੀਆਂ ਧਾਰਾਂ'ਚੋਂ ਜਨਮ ਲੈਕੇ,
ਦੇਸ਼ ਤੇ ਕੌਮ ਦੀ ਆਬਰੂ ਬਚਾਉਣ ਖੱਤਰੀ।

ਧੀਆਂ-ਭੈਣਾਂ ਤੇ ਮਜ਼ਲੂਮਾਂ ਨੂੰ ਸਦਾ ਆਪਣਾ ਮੰਨਕੇ,
ਸਦਾ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਉਠਾਉਣ ਖੱਤਰੀ।

ਰਾਖਵਾਂਕਰਨ ਨਾਂ ਦੀ ਬੈਸਾਖੀ ਤੋਂ ਬਗੈਰ,
ਉਚੇ ਅਹੁਦਿਆਂ ਤੇ ਪਹੁੰਚਕੇ ਵਖਾਉਣ ਖੱਤਰੀ।

ਕਦੇ ਆਪਣੇ ਮੰਨ'ਚ ਕੋਈ ਹੀਣ ਭਾਵਨਾ ਨਾ ਰੱਖਦੇ,
ਤੇ ਨਾ ਹੀ ਆਪਣੇ ਆਪ ਨੂੰ ਉੱਚਾ ਦਰਸਾਉਣ ਖੱਤਰੀ।

ਮਾਂ ਬੋਲੀ ਦਾ ਸੱਚੇ ਦਿਲੋਂ ਸਤਿਕਾਰ ਕਰਦੇ ਤਾਂ ਹੀ,
ਪੰਜਾਬੀ ਗੀਤਾਂ ਰਾਹੀਂ ਬਦਮਾਸ਼ੀ ਤੇ ਧੌਂਸ ਨਾ ਜਮਾਉਣ ਖੱਤਰੀ।

ਨਾਂ ਹੀ ਪੈਲੀ ਪਿੱਛੇ ਕੋਈ ਭਰਾ-ਭਰਾ ਨੂੰ ਵੱਢਦਾ,
ਨਾਲੇ ਸਾਂਝੀ-ਵਾਲਤਾ ਦੇ ਸੋਹਲੇ ਗਾਉਣ ਖੱਤਰੀ।

Saturday, February 24, 2018

ਹਰਮਨ ਸਿੰਘ ਹੈ ਜਾਗ ਪਿਆ



ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਭੁੱਲ ਚੁੱਕਿਆ ਸੀ ਆਪਣਾ ਅਸਲੀ ਰੂਪ ਪਰ ਹੁਣ,
ਸਿਰਫ ਇਕੋ ਜੁਨੂੰਨ ਤੇ ਇਕੋ ਹੀ ਖੁਮਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਡਰ ਤੇ ਭਉ ਦਾ ਪਤਾ ਨਹੀਂ ਕੋਈ ਤੇ ਲੋਕੀ ਵੀ,
ਕਹਿੰਦੇ ਸਨ ਇਹ ਕੱਲਾ ਕਈਆਂ ਤੇ ਭਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਦੁਨੀਆਂ ਵੀ ਕਹਿੰਦੀ ਇਸਦੀ ਸ਼ਕਲ ਤੇ ਨਾ ਜਾਇਓ,
ਇਹ ਭੋਲੀ ਸੂਰਤ ਪਿੱਛੇ ਮੌਤ ਦਾ ਖਿਡਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਰੱਬ-ਰੱਬ ਕਰਕੇ ਰੱਜ ਜਾਂਦਾ ਪਰ ਮਜਬੂਰਨ,
ਜੱਗ ਤੇ ਕਾਇਮ ਕਰਨੀ ਪਵੇ ਸਰਦਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਬਹੁਤ ਸਹਿ ਲਈਆਂ ਵਧੀਕੀਆਂ ਹੁਣ ਤਾਂ,
ਵੈਰੀ ਨੂੰ ਲਲਕਾਰਾ ਦੇਣ ਦੀ ਵਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਵੈਰੀ ਦੀਆਂ ਇੱਕੀ ਕੁਲਾਂ ਦੇ ਤ੍ਰਾ ਕੱਢ ਦਿੰਦਾ ਪਰ,
ਰੁਕਿਆ ਇਸਲਈ ਕਿ ਗ੍ਰਹਿਸਥੀ ਦੀ ਜਿੰਮੇਵਾਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਰਗਾਂ ਦਾ ਲਹੂ ਮਾਰੇ ਉਬਾਲੇ ਤੇ ਦੁਸ਼ਮਣ ਦੇ,
ਖੂਨ ਦੀ ਪਿਆਸ ਵੀ ਲੱਗੇ ਪਿਆਰੀ ਆ।
ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ।

ਹਰਮਨ ਸਿੰਘ ਹੈ ਜਾਗ ਪਿਆ ਤੇ ਫੇਰ ਤੋਂ,
ਜ਼ਿੰਦਗੀ ਦਾਅ ਤੇ ਲਾਉਣ ਦੀ ਤਿਆਰੀ ਆ। 

Friday, October 6, 2017

ਅਣਦੇਖੀ ਪੀੜੀ ਨੂੰ ਸ਼ਰਧਾਂਜਲੀ

ਮਨ ਵਿਚ ਟੀਸ ਸੀ ਬਚਪਨ ਤੋਂ,
ਪਰ ਕਦੇ ਵੀ ਕਿਸੇ ਨੂੰ ਕਹਿ ਨਾ ਪਾਇਆ।
ਨਾਨਾ ਜੀ ਅਤੇ ਦਾਦਾ ਜੀ ਦੇ ਪਿਆਰ ਨੂੰ,
ਹਰਮਨ ਕਦੇ ਮਹਿਸੂਸ ਨਾ ਕਰ ਪਾਇਆ।

ਪਤਾ ਨਹੀਂ ਕਿਸ ਗੱਲ ਦੀ ਘਾਟ ਰਹਿ ਗਈ ਸ਼ਰਧਾ ਵਿਚ,
ਕਿ ਅਕਾਲ ਪੁਰਖ ਨੇ ਇਹੋ ਜਿਹਾ ਖੇਡ ਰਚਾਇਆ।
ਨਾ ਮੈਂ ਆਪਣੇ ਜਠੇਰਿਆਂ ਦੇ ਦਰਸ਼ਨ ਕਰ ਸਕਿਆ,
ਨਾ ਉਹਨਾਂ ਮੇਰੇ ਨਾਲ ਕੋਈ ਲਾਡ ਲਡਾਇਆ।



ਕੀ ਸਿਫਤ ਕਰਾਂ ਮੈਂ ਆਪਣੇ ਨਾਨੇ ਦੀ ਲੋਕੋ,
ਕੁਦਰਤ ਅਜਿਹਾ ਸ਼ਖ਼ਸ ਬਣਾਇਆ।
ਉਜੜਕੇ ਤਾਂ ਆਇਆ ਪਾਕਿਸਤਾਨ ਤੋਂ ਪਰ,
ਤਰਨ ਤਾਰਨ ਵਿਚ ਅਰੂੜ ਸਿੰਘ ਵੈਦ ਨਾਂ ਚਮਕਾਇਆ।

ਕਈ ਲੋੜਵੰਦਾਂ ਅਤੇ ਗਰੀਬਾਂ ਉਸ ਕੋਲੋਂ,
ਪੁੜੀਆਂ ਲੈਕੇ ਆਪਣਾ ਦੁੱਖ ਤੇ ਰੋਗ ਮਿਟਾਇਆ।
ਸੋਹਣਾ ਰੰਗ ਰੂਪ ਤੇ ਦਇਆਲੂ ਸ਼ਖ਼ਸੀਅਤ ਲੈਕੇ,
ਕਈ ਆਪਣਿਆਂ ਤੇ ਪਰਾਇਆਂ ਦੇ ਸੁਪਨਿਆਂ ਨੂੰ ਸੱਚ ਕਰਾਇਆ।

ਇਨ੍ਹਾਂ ਗੁਰਮੁਖ ਸੁਭਾਅ ਸੀ ਉਸਦਾ ਕਿ,
ਉਹ ਰੱਬ ਦਾ ਹੁਕਮ ਟਾਲ ਨਾ ਪਾਇਆ।
ਭਰੀ ਜੁਆਨੀ ਅਕਾਲ ਚਲਾਣਾ ਕਰਕੇ,
ਸਾਰਾ ਤਰਨ ਤਾਰਨ ਸ਼ਹਿਰ ਰੁਵਾਇਆ।



ਆਪਣੇ ਦਾਦੇ ਬਾਰੇ ਕੀ ਲਿਖਾਂ ਮੈਂ,
ਉਸਨੇ ਤਾਂ ਆਪਣੇ ਪੋਤੇ ਨਾਲ ਚੰਗਾ ਰੋਸਾ ਪਾਇਆ।
ਤਕਲੀਫ਼ਾਂ ਤੇ ਹਾਲਾਤਾਂ ਨਾਲ ਲੜਦੇ-ਲੜਦੇ,
ਸਾਡੇ ਪਿਓ-ਚਾਚੇ ਨਾਲ ਵੀ ਛੋਟੀ ਉਮਰੇ ਵਿਛੋੜਾ ਪਾਇਆ।

ਗੁਰਸਿਖੀ ਸਿਧਾਂਤ ਤੇ ਸਦਾਚਾਰਕ ਜੀਵਨ,
ਇਹੀ ਪਾਠ ਉਸਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ।
ਵੱਡੀ ਜਾਗੀਰ ਜਾਂ ਸਰਮਾਏ ਦੀ ਥਾਂ ਉਸਨੇ,
ਸੰਸਕਾਰਾਂ ਦਾ ਖ਼ਜ਼ਾਨਾ ਆਪਣੇ ਬੱਚਿਆਂ ਦੇ ਨਾਂ ਕਰਵਾਇਆ।

ਅੱਗੋਂ ਬੱਚਿਆਂ ਨੇ ਵੀ ਉਸਦੀ ਲਾਜ ਰੱਖੀ,
ਅਤੇ ਉਸਦੇ ਸੰਸਕਾਰਾਂ ਦਾ ਮੁੱਲ ਪੁਆਇਆ।
ਸਖ਼ਤ ਮਿਹਨਤ ਤੇ ਇਮਾਨਦਾਰੀ ਦੀ ਮਿਸਾਲ ਬਣਕੇ,
ਸਮਾਜ ਵਿਚ ਚੰਗਾ ਰੁਤਬਾ ਵੀ ਕਮਾਇਆ।

ਜੇ ਅੱਜ ਹੁੰਦੇ ਦੋਵੇਂ ਬਾਬੇ ਤਾਂ ਮੈਂ ਪੁੱਛਦਾ,
ਤੁਹਾਨੂੰ ਆਪਣੇ ਦੋਹਤੇ-ਪੋਤੇ ਤੇ ਕਦੇ ਪਿਆਰ ਨਾਂ ਆਇਆ?
ਆਮੋ-ਸਾਹਮਣੇ ਮਿਲਣ ਦਾ ਮੌਕਾ ਤੇ ਕਦੇ ਨਾਂ ਮਿਲਿਆ,
ਪਰ ਸੁਪਨੇ'ਚ ਵੀ ਮੈਨੂੰ ਦੋਵਾਂ'ਚੋਂ ਅਸ਼ੀਰਵਾਦ ਦੇਣ ਕੋਈ ਕਿਓਂ ਨਾਂ ਆਇਆ?

ਮੰਨਦਾ ਹਾਂ ਕਿ ਮੈਂ ਅਜੇ ਸੱਤੇ ਕੁਲਾਂ ਤਾਰੀਆਂ ਨਾਂ,
ਪਰ ਤੁਹਾਡਾ ਨਾਂ ਮੈਂ ਮਿੱਟੀ'ਚ ਵੀ ਨਾਂ ਮਿਲਾਇਆ।
ਲੋਕੀਂ ਮੰਦਰ-ਗੁਰਦਵਾਰੇ ਬਣਾ ਦਿੰਦੇ ਪਿਤਰਾਂ ਪਿੱਛੇ,
ਹਰਮਨ ਨੇ ਤਾਂ ਬੈਠਕੇ ਸਿਰਫ ਕਲਮ ਨੂੰ ਹੀ ਚਲਾਇਆ।

ਮਹੱਲ ਅਤੇ ਇਮਾਰਤਾਂ ਸਮੇਂ ਨਾਲ ਹੋ ਜਾਂਦੀਆਂ ਨੇ ਖੰਡਰ,
ਪਰ ਸਦਾ ਅਟੱਲ ਰਹਿੰਦਾ ਸ਼ਬਦਾਂ ਦਾ ਸਰਮਾਇਆ।
ਹਰਮਨ ਸਿੰਘ ਵਲੋਂ ਬੇਫਿਕਰ ਰਹੋ ਸਾਡੇ ਜਠੇਰਿਓਂ,
ਮੌਤ ਨੇ ਵੀ ਇਸਨੂੰ ਆਪਣੇ ਫ਼ਰਜ਼ਾਂ ਤੋਂ ਕਦੇ ਨਾਂ ਭਜਾਇਆ।

Wednesday, June 22, 2016

ਸਰਬੱਤ ਦੇ ਭਲੇ ਦੀ ਅਰਦਾਸ (Religion Vs Magic)



ਮੇਰਾ ਦਿੱਲ ਪਸੀਜੇ, ਨਬਜ ਖਲੋਵੇ ਤੇ ਮਗਜ ਸੁੰਨ ਹੋ ਜਾਵੇ,
ਰੂਹ ਮੇਰੀ ਨੂੰ ਆਉਣ ਕੁਚੀਚੀਆਂ, ਸਰੀਰ ਛੱਡਣ ਨੂੰ ਆਵੇ।

ਕਿਸਦਾ ਆਸਰਾ, ਕਿਸਦੀ ਕਿਰਪਾ, ਜ਼ਿੰਦਗੀ ਤੁਰਦੀ ਹੀ ਜਾਵੇ,
ਕਈ ਸਿਆਣਪਾਂ ਅਜ਼ਮਾ ਲਾਈਆਂ, ਪਰ ਕੁਝ ਵੀ ਸਮਝ ਨਾ ਆਵੇ।

ਰੱਬ ਦੇ ਰੰਗਾਂ ਵਿੱਚ ਰਹਿਣਾ ਹੀ, ਅਸਲ ਜੀਣ ਦਾ ਢੰਗ ਅਖਵਾਵੇ,
ਭਾਣਾ ਮੰਨਕੇ ਵੀ ਬੇਚੈਨੀ ਰਹਿਣਾ, ਇਹ ਵੀ ਉਸਦੀ ਹੀ ਰਜ਼ਾ ਕਰਾਵੇ।

ਭੂਤ-ਭਵਿੱਖ ਵਿੱਚ ਫਸੀ ਸੋਚ ਦਾ, ਕਿਥੋਂ ਇਲਾਜ ਕਰਾਵੇ,
ਵਰਤਮਾਨ ਵਿੱਚ ਪਿਆ ਖ਼ਜ਼ਾਨਾ, ਚਿੰਤਾ ਵਿੱਚ ਹੀ ਲੁਟਾਵੇ।

ਨੇਕੀਆਂ ਬਦੀਆਂ ਦਾ ਹਿਸਾਬ ਕਰਦਾ, ਆਪਣੀ ਹੀ ਮਤ ਮਰਵਾਵੇ,
ਟੂਣੇ-ਟੋਟਕੇ ਤੇ ਡਾਕਟਰੀ ਇਲਾਜਾਂ, ਵਿੱਚ ਹੀ ਫਸਿਆ ਰਹਿ ਜਾਵੇ।

ਊਂਚ-ਨੀਚ ਦਾ ਹਿਸਾਬ ਕਰਦਾ, ਸਦਾ ਆਪਣੀ ਹੀ ਔਕਾਤ ਭੁਲਾਵੇ,
ਰੱਬ ਭੁਲਾਕੇ ਤੇ ਬੰਦਿਆਂ ਨੂੰ ਮੰਨਕੇ, ਜੀਵਨ ਵਿਅਰਥ ਗਵਾਵੇ।

ਉੱਚੀਆਂ ਉਡਾਰੀਆਂ ਤੇ ਸੋਹਣੀਆਂ ਪਰੀਆਂ, ਦੇ ਸੁਪਨੇ ਟੁੱਟਣ ਤੇ ਪਛਤਾਵੇ,
ਜੋ ਮਰ-ਜਾਣੀ ਡੈਨ ਨੇ ਕਾਲਾ ਟੂਣਾ ਕਰਾਇਆ, ਓਹਦਾ ਇਲਾਜ ਹਰਮਨ ਕਿਥੋਂ ਕਰਾਵੇ?

ਸਾੜੇ ਵਿਚ ਕੀਤੇ ਕਰਮ-ਕਾਂਡਾਂ ਦਾ, ਮੁੜਕੇ ਰੱਬ ਹੀ ਹਿਸਾਬ ਕਰਾਵੇ,
ਜਿਸ ਤੇ ਕੀਤਾ ਦੁਖੀ ਹੋਵੇ ਪਰ, ਜਿਸਨੇ ਛੱਡਿਆ ਓਹਦਾ ਕੱਖ ਨਾ ਰਹਿ ਜਾਵੇ।

ਚੰਗੀ ਨੀਅਤ ਤੇ ਨੇਕ ਵਿਚਾਰਾਂ ਨਾਲ, ਸਰਬੱਤ ਦੇ ਭਲੇ ਦੀ ਅਰਦਾਸ ਜੋ ਵੀ ਕਰਾਵੇ,
ਵਾਹਿਗੁਰੂ ਪ੍ਰਤੱਖ ਹੋਵੇ ਤੇ ਘਰ ਪਹਿਰਾ ਦੇਵੇ, ਤੇ ਸਾਰੇ ਕਾਰਜ ਆਪ ਰਾਸ ਕਰਾਵੇ।

Friday, January 8, 2016

ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??







ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਆਪਣੇ ਤੋਂ ਕਿਧਰੇ ਵੱਧ ਨਾਲਾਇਕਾਂ, ਨਖਿਧਾਂ,
ਅਤੇ ਵਿਹਲਿਆਂ ਦੀ ਚੜ੍ਹਤ ਵੇਖ,
ਮੇਰੀ ਹੈਰਾਨੀ ਦੀ ਹੱਦ ਨਾ ਮੁੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਡੀ.ਸੀ. ਵਾਲਾ ਪੇਪਰ ਲੈ ਬੈਠਾ ਸਾਨੂੰ ਸਾਡੀ ਜਾਤ ਤੋਂ,
ਸਿਆਸਤ ਲੈ ਬੈਠੀ ਸਾਨੂੰ ਸਾਡੀ ਔਕਾਤ ਤੋਂ,
ਕੰਪਿਊਟਰ ਲੈ ਬੈਠਾ ਆਪਣੀ ਤਕਨੀਕੀ ਕਰਾਮਾਤ ਤੋਂ,
ਇਹ ਸਭ ਕੁਝ ਵੇਖ ਮੇਰੀ ਸਬਰ ਵਾਲੀ ਰੂਹ ਵੀ ਥੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਕੁਝ ਪਾਉਣ ਲਈ ਕੁਝ ਗੁਆਉਣਾ ਪੈਂਦਾ ਇਹ ਸੁਣਿਆ ਸੀ,
ਪੱਲੇ ਕੱਖ ਨਾ ਰਿਹਾ ਜੋ ਹੁਸਨ, ਜੋਬਨ ਤੇ ਜੁਆਨੀ ਦਾ ਮਾਨ ਸੀ,
ਹਰਮਨ ਸਿੰਘ ਸਡਾਨਾ ਤੇ ਕਈ ਯਾਰਾਂ-ਬੇਲੀਆਂ ਤੇ ਮਸ਼ੂਕਾਂ ਦੀ ਜਾਨ ਸੀ,
ਹੁਣ ਤਾਂ ਇੰਨਾ ਥੱਲੇ ਡਿੱਗਾ ਜਿਵੇਂ ਕਣਕ ਦੇ ਭਾਅ ਜਾਵੇ ਮੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਅਸਾਂ ਤਾਂ ਕਦੇ ਵੀ ਕਿਸੇ ਦਾ ਕੁਝ ਵਿਗਾੜਿਆ ਨਾ,
ਤਕੜਾ ਤਾਂ ਦੂਰ, ਮਾੜੇ ਦਾ ਵੀ ਕਾਲਜਾ ਸਾੜਿਆ ਨਾ,
ਗੋਲੀ ਤਾਂ ਦੂਰ,  ਚਪੇੜ ਯਾਂ ਘਸੁਨ ਵੀ ਮਾਰਿਆ ਨਾ,
ਇਵੇਂ ਜਾਪਦਾ ਕਿਸੇ ਵੈਰਨ ਟੂਣਾ ਕਰਾਕੇ, ਹੋਵੇ ਸਾਡੀ ਕਿਸਮਤ ਡੱਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਇਹ ਨਹੀਂ ਕਹਿ ਸਕਦੇ ਕਿ ਜਿਮੇਵਾਰੀਆਂ ਦਾ ਇਹਸਾਸ ਨਹੀਂ,
ਕੋਸ਼ਿਸ਼ਾਂ ਕਰ-ਕਰ ਮੈਂ ਥਾਂ-ਥਾਂ ਖਾਧੀ ਖਾਕ ਨਹੀਂ,
ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਸੰਘਰਸ਼ ਤੋਂ ਮੁਕਤੀ ਦੀ ਆਸ ਨਹੀਂ,
ਬਾਪੂ ਜੀ ਨਾਲ ਵੀ ਮੋਢਾ ਲਵਾਇਆ ਪਰ ਥੋੜੀ ਸੁਭਾਅ ਵਲੋਂ ਨਾ ਬਣ ਸਕੀ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਮੈਂ ਕਿਹੜਾ ਤੈਥੋਂ ਸਾਰਾ ਜਹਾਨ ਮੰਗ ਲਿਆ,
ਦੌਲਤਾਂ ਤੇ ਸ਼ੌਹਰਤਾਂ ਦਾ ਅਸਮਾਨ ਮੰਗ ਲਿਆ,
ਬਸ ਇਹੋ ਅਰਦਾਸ ਹੈ ਤੇਰੇ ਚਰਣਾਂ ਵਿਚ ਕਿ ਆਪਣੀ ਪਛਾਣ ਹੋਵੇ ਅਤੇ,
ਪਰਿਵਾਰ ਵੱਲ ਤੂੰ ਪਿਆਰ, ਇੱਜ਼ਤ ਤੇ ਹਿਫ਼ਾਜ਼ਤ ਦੀ ਨਿਗਾਹ ਨਾਲ ਤੱਕੀਂ।
ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??

ਹਾਏ ਓ ਰੱਬਾ! ਕਿੱਥੇ ਰਹਿ ਗਈ ਮੇਰੀ ਤਰੱਕੀ ??


Thursday, December 31, 2015

ਮੌਕਾਪ੍ਰਸਤੀ (Strictly18 or above)

ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ,

ਆਓ ਕੁਝ ਕੌੜੇ ਸੱਚ ਸਾਂਝੇ ਕਰੀਏ,
ਵਿਚੋਂ ਕੱਢਕੇ ਗਿਆਨ ਦੀ ਬਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਚੰਦਰੀ ਮਾਇਆ ਦੇ ਮਗਰ ਲੱਗਕੇ ਟੁੱਟ ਗਏ ਵਿਆਹ,
ਰੁਲਿਆ ਬਚਪਨ ਤੇ ਬੁਢੇਪੇ ਦੀ ਹਾਲਤ ਹੋਈ ਖਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਸੱਚਾ ਆਸ਼ਿਕ਼ ਪੂਜੇ ਦਿਲੋਂ ਭਾਵੇਂ ਵਾਂਗ ਕਿਸੇ ਦੇਵੀ ਦੇ,
ਫੇਰ ਵੀ ਅਮੀਰ ਨਾਲ ਜਾ ਬੈਠੀ ਜਿਵੇਂ ਮਹਿੰਗੇ ਭਾਅ ਦੀ ਗਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਜੜ੍ਹ ਪੁੱਟ ਵਿਰਸੇ ਦੀ ਬਣੇ ਉਪਾਸਕ ਡੇਰੇ ਵਾਲਿਆਂ ਦੇ,
ਅਨਪੜ੍ਹ ਲੋਕਾਂ ਧੁਰੋਂ ਮਿਟਾਈ ਸਾਡੇ ਸ਼ਬਦ ਗੁਰੂ ਦੀ ਹਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਬਿਨਾ ਸੋਚੇ ਤੇ ਵਿਚਾਰੇ ਬ੍ਰਾਹਮਣੀ ਮੱਤ ਦੇ ਚਾਰੇ ਵਰਨਾਂ ਨੂੰ,
ਸਿੱਖੀ ਨੂੰ ਬਣਾ ਛੱਡਿਆ ਜੱਟਾਂ, ਮਝਬੀਆਂ, ਖਤਰੀਆਂ ਤੇ ਭਾਪਿਆਂ ਦੀ ਬਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਊਂਚ-ਨੀਚ ਨੂੰ ਸਮਾਜ ਨੇ ਬਣਾ ਛੱਡਿਆ, ਬੇਮਤਲਬ ਦਾ ਹਉਆ,
ਜਿਸਦਾ ਦਾਅ ਲੱਗਾ ਚੜ੍ਹਤ ਅਖਵਾਵੇ, ਜਿਸਦਾ ਨਾ ਲੱਗਾ ਓਹਦੀ ਸ਼ਕਸੀਅਤ ਸਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕੋਈ ਸ਼ਿਰੋਮਣੀ-ਕਮੇਟੀ ਵਾਲਾ ਵਿਚਾਰੇ ਤੇ ਪੰਥਕ ਅਖਵਾਵੇ,
ਕੋਈ ਆਮ ਸਿੱਖ ਵਿਚਾਰੇ ਤੇ ਬਣਜੇ ਨਿਜ-ਪ੍ਰਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਆਗੂਆਂ ਲਾਹ ਸੁੱਟੀ ਸ਼ਰਮ-ਹਯਾ ਤੇ ਰੋਜ਼ ਬਦਲਨ ਜਥੇਬੰਦੀਆਂ,
ਸੰਗਤ ਲੁੱਟ-ਲੁੱਟ ਘਰ ਭਰਨ ਆਪਣੇ ਤੇ ਕਹਿਣ ਪੰਥ-ਪ੍ਰਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਗਏ ਜ਼ਮਾਨੇ ਆਪਣੇ ਫਰਜ਼ ਨੂੰ ਰੱਬ ਦਾ ਬਖਸ਼ਿਆ ਕਾਜ ਸਮਝਣ ਦੇ,
ਪੰਡਿਤ, ਪਾਠੀ, ਡਾਕਟਰ, ਅਫਸਰ, ਸਭਨੂੰ ਚਾਹੀਦੀ ਨੋਟਾਂ ਦੀ ਗੁਲਦਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕਲਾਕਾਰਾਂ ਕਿਹੜਾ ਕੁਫ਼ਰ ਨਾ ਤੋਲਿਆ ਕੇਵਲ ਮਾਇਆ ਲਈ,
ਰੂਹਾਨੀ ਕਲਾ ਬਣਾ ਛੱਡੀ ਭੜਕੀਲੀ, ਲੱਚਰ, ਵਿਕਾਊ ਤੇ ਸਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਕੋਈ ਮੁੱਲਾ ਸ਼ਰਾਬ ਪੀਵੇ ਤੇ ਕਾਫ਼ਿਰ ਅਖਵਾਵੇ,
ਕੋਈ ਕਾਦਰੀ ਚਰਸ ਪੀਵੇ ਤੇ ਆਖਣ ਹੈ ਵਿਚ ਮਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

ਬਿਨਾ ਮਾਇਆ ਧਾਰਮਕ ਅਸਥਾਨ ਵੀ ਇੰਜ ਲੱਗਣ,
ਜਿਵੇਂ ਕਿਸੇ ਮਜਦੂਰ ਦੀ ਕਹੀ ਬਿਨਾ ਦਸਤੀ।
ਮੌਕਾਪ੍ਰਸਤੀ ਓ ਬੱਲਿਆ ਮੌਕਾਪ੍ਰਸਤੀ।

Tuesday, December 29, 2015

Dedicated to my X !!

ਤੂੰ ਚਾਹੁੰਦੀ ਸੀ ਜ਼ਿੰਦਗੀ'ਚ ਵੱਧਣਾ,
ਤਾਂ ਹੀ ਕੀਤੀਆਂ ਤੂੰ ਮੇਰੇ ਨਾਲ ਲੜਾਈਆਂ।
ਜਦ ਸਾਡੇ ਘਰ'ਦੇ ਨਾ ਮੰਨੇ,
ਭੱਜ'ਗੀ ਤੂੰ ਲੰਡਨ ਕਰਨ ਪੜ੍ਹਾਈਆਂ।
ਉੱਚੇ ਘਰ ਵਿਆਹੀ ਜਾਵਾਂ ਸੁਪਣਾ ਸੀ ਤੇਰਾ,
ਰੱਬ ਤੈਨੂੰ ਖਸਮ ਬਖਸ਼ਿਆ ਜੋ ਕਰੂ ਜਿੰਦਗੀ'ਚ ਚੜ੍ਹਾਈਆਂ।
ਮਗਰੋਂ ਸਾਡੀਆਂ ਹੋਈਆਂ ਲਾਵਾਂ ਤਾਂ ਭੁੱਲ ਗਿਆ ਤੇਰਾ ਚਹਿਰਾ,
ਬਰਾਬਰ ਦਿਆਂ ਨਾਲ ਮੱਥਾ ਲੱਗਿਆ, ਰੱਬ ਦੀਆਂ ਕੀਤੀਆਂ-ਕਰਾਈਆਂ।