Thursday, April 30, 2015

An ode to Dr. Gurbachan Singh Rahi

ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਥੱਕ ਚੁੱਕਿਆ ਸੀ ਮੈਂ, ਦੁਨੀਆ ਦੇ ਨਾਲ ਲੜ-ਲੜਕੇ।
ਜਾਗੀ ਉਮੀਦ ਤਰ ਜਾਵਾਂਗਾ, ਤੇਰਾ ਪੱਲਾ ਮੈਂ ਫੜਕੇ।
ਫੇਰ ਮੈਂ ਸੋਚਿਆ ਕਿ ਮੈਂ, ਹੁਣ ਹੋਰ ਕਿਓਂ ਜਰਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਜਿਨ੍ਹਾਂ ਸੁਣਿਆ ਸੀ ਮੈਂ, ਉਸਤੋਂ ਕਿਧਰੇ ਵੱਧ ਪਾਇਆ।
ਗੁਣਾਂ ਦਾ ਸਮੁੰਦਰ ਤੂੰ, ਕਿਸੇ ਗੁਣਵੰਤੀ ਮਾਂ ਦਾ ਜਾਇਆ।
ਤੇਰੀ ਸਾਦਗੀ, ਗਿਆਨ ਅਤੇ ਵਿਚਾਰ, ਰਹਿੰਦੇ ਨੇ ਸਦਾ ਹੀ ਰਵਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਪੜ੍ਹਾਕੇ ਪਾਠ ਮਾਂ-ਬੋਲੀ ਦਾ, ਨਾਲੇ ਸਿਖਾਵੇਂ ਆਦਰਸ਼ਵਾਦ।
ਪਰਛਾਵਾਂ ਤੂੰ ਬਾਬੇ ਦੀਪ ਸਿੰਘ ਦਾ, ਜਿਸਦਾ ਜਿਗਰਾ ਸੀ ਫੌਲਾਦ।
ਮੈਂ ਵੀ ਤੇਰੀਆਂ ਗੱਲਾਂ ਸੁਣਕੇ, ਸੱਚ ਬੋਲਣ ਤੋਂ ਨਾ ਡਰਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਕਰੜੀ ਲਾਨਤ ਪਾਵੇਂ ਤੂੰ, ਧਰਮ ਦੇ ਠੇਕੇਦਾਰਾਂ ਉੱਤੇ।
ਵਿਦਿਆ ਦੇ ਵਿਓਪਾਰੀਆਂ ਨੂੰ, ਸਾਬਤ ਕਰ'ਤਾ ਭੁੱਖੇ ਕੁੱਤੇ।
ਮਾਇਆ ਦੇ ਜੰਜਾਲ ਨੂੰ, ਵੱਢਕੇ ਸੁੱਟ ਦਿੱਤਾ ਤੂੰ ਪਰ੍ਹਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਆਇਆ ਨਹੀਂ ਮੈਂ ਤੇਰੇ ਦਰ'ਤੇ, ਅਫਸਰੀ ਦਾ ਲਾਲਚ ਲੈਕੇ।
ਵਾਹਿਗੁਰੂ ਦੀ ਪੂਰੀ ਕਿਰਪਾ, ਦਾਸ ਦੇ ਚੱਲਦੇ ਵਾਧੂ ਠੇਕੇ।
ਸਿਰਫ ਇਕੋ ਲਾਲਸਾ ਹੈ ਮਨ ਵਿਚ, ਜ਼ਿੰਦਗੀ'ਚ ਕੁਝ ਚੰਗਾ ਕਰਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਗੁਰੂਆਂ ਪੀਰਾਂ ਉਪਦੇਸ਼ ਦਿਤਾ, ਬਿਨਾ ਫਕੀਰੀ ਰੱਬ ਨਾ ਮਿਲਦਾ।
ਪਰਮਾਤਮਾ ਦੀ ਹੋਵੇ ਪ੍ਰਾਪਤੀ, ਇਹੋ ਅਰਮਾਨ ਹੈ ਮੇਰੇ ਦਿੱਲ ਦਾ।
ਇਸੇ ਲਈ ਕਦੀ ਸਿੱਖਿਆਰਥੀ ਤੇ, ਕਦੀ ਗ੍ਰਿਸਥ ਦਾ ਵੇਸ ਧਾਰਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

ਦਿੱਲ ਆਪਣੇ ਵਿੱਚ ਦਰਦ ਲਕੋਏ, ਫਿਰ ਲਫਜ਼ਾਂ ਵਿਚ ਪਰੋਏ।
ਸਾਹਿਤਕ ਇਤਿਹਾਸ'ਚ ਨਾਮ ਲਿਖਵਾ'ਤਾ, ਕਈਆਂ ਨੂੰ ਕਾਮਿਆਬ ਬਣਾ'ਤਾ।
ਅਜਿਹੀ ਜਗ੍ਹਾ ਤੈਨੂੰ ਦਿਲ ਵਿੱਚ ਦਿੱਤੀ, ਆਪਣੇ ਪਿਤਾ ਨੂੰ ਵੀ ਨਾ ਦੇ ਸਕਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।
ਰਾਹੀ ਤੇਰੀ ਫਕੀਰੀ ਨੂੰ, ਮੈਂ ਮੁੜ-ਮੁੜ ਸਿਜਦਾ ਕਰਾਂ।

No comments:

Post a Comment