| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਕੀ ਹਸ਼ਰ ਹੋ ਗਿਆ, ਮੇਰੀ ਜਿੰਦ ਅਤੇ ਦੇਹੀ ਦਾ। ਰੱਬ ਵੀ ਬੈਠਾ ਬੇਪਰਵਾਹ, ਮੇਰੀ ਸਮਝ ਵਿਚਾਰਦੀ। | Pitiless is the state Of both my body and spirit. God rests in absolute liberty and repose So my mind informs me. |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਤੁਰਦੀ ਫਿਰਦੀ ਲਾਸ਼ ਨੂੰ, ਗਲੋਂ ਲਾਹਕੇ ਸੁੱਟ ਦਿੱਤਾ। ਹੁਣ ਹਰ ਪਲ ਬਿਰਹਾ ਦਾ ਦੁੱਖ, ਮੇਰੀ ਚੁੱਪ ਕਮਾਂਵਦੀ। | Wanderings of this lifeless body Having been discarded, Now pain of separation is all that My Silence, every moment, has earned. |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਬੇਗਾਨੇ ਘਰ ਵਿੱਚ ਬੈਠਕੇ, ਸਾਰੇ ਸੁੱਖ ਨੇ ਮਾਣ ਲਏ। ਵੇਖਕੇ ਜ਼ੁਲਮ ਜ਼ਿੰਦਗੀ ਦੇ, ਉਠੀ ਸਨਕ ਤਿਆਗ ਦੀ। | Hard is my lot, that by Fortune placed In this 'Earthly House' not my own, And having seen the wild vicissitudes of Life, The madness to surrender claims. |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਲੇਖਾ ਜੋਖਾ ਕਰਮਾਂ ਦਾ, ਲਗਦਾ ਜਿਵੇਂ ਨਿਬੜ ਗਿਆ। ਹੁਣ ਤਾਂ ਆਪਣਾ ਉਡੀਕਦਾ ਕੋਈ, ਜਿਸਦੀ ਦੂਰੀ ਮੈਨੂੰ ਕਮਲਾਂਵਦੀ। | The writs of my fortune Having withered away, He, my own, now awaits my return, Distance no longer enchants me. |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਵੇਖੀ ਜੋ ਇਹ ਰੰਗਲੀ ਦੁਨੀਆ, ਤਾਂ ਚਿੱਤ ਪਰਚਾਵਾ ਹੋ ਗਿਆ ਬਥੇਰਾ। ਇਥੇ ਮੁੜ ਵਾਪਸ ਨਹੀਂ ਆਉਣਾ, ਇਹੋ ਅਰਦਾਸ ਹੈ ਦਾਸ ਦੀ। | Remorseful I watched this ever-changing World, My reflective spirit revolting. The only Ardaas that drips from my lips Is Never to return ! |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਪੁੱਠੀ ਗਿਣਤੀ ਚੱਲਦੀ ਹੁਣ ਤਾਂ, ਭਉ-ਸਾਗਰ ਦੇ ਕੰਢੇ ਖਲੋਤਿਆਂ। ਹੁਣ ਤਾਂ ਬਸ ਮੈਂ ਹਾਂ ਭਾਲਦਾ, ਗਲਵਕੜੀ ਲਾੜੀ ਮੌਤ ਦੀ। | The countdown has begun and I await, Standing alone on the 'fearful-ocean' shores, Bring me to quiet rest, O my Beloved Death, With your loving final embrace. |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain |
| ਮੈਨੂੰ ਮੇਰੀ ਆਪ ਦੀ, ਰੂਹ ਲਲਕਾਰੇ ਮਾਰਦੀ। | To me, my very own Soul cries out in vain! |
| ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Waheguru Ji Ka Khalsa ! Waheguru Ji Ki Fateh !! | |
Tuesday, April 21, 2015
To me, my very own Soul cries out in vain!
Location:
Chandigarh, Chandigarh, India
Subscribe to:
Post Comments (Atom)
No comments:
Post a Comment