Tuesday, April 21, 2015

An Ode to Mr. Singh International


ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
The army of the Akaal Purakh
Lays the ground as never before.
ਅਵਾਜ਼ ਪਈ ਇਕ ਸਿਘਾਂ ਨੂੰ,
ਛੱਡ ਦਿਓ ਸੁਭਾਅ ਨਿਵੇਕਲਾ।
ਗੱਡਕੇ ਝੰਡੇ ਦੁਨੀਆ ਤੇ,
ਕਰ ਦਿਓ ਜ਼ਮਾਨਾ ਰੰਗਲਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
A cry goes out to the Singhs
Leave aside all selfish motives!
Implant the banner everywhere!
Make the world effulgent with colors
The army of the Akaal Purakh
Lays the ground as never before.
ਮਰ ਜਾਣੀਆਂ ਮਸ਼ੀਨਾਂ ਦੇ ਦੌਰ ਵਿਚ,
ਭੁੱਲੇ ਨਾ ਇਹ ਸਭਿਅਤਾ।
ਸਿੰਘਾਂ ਨੂੰ ਤੁਰਾਕੇ ਰੈਂਪ'ਤੇ,
ਕੀਤਾ ਫਤਹਿ ਹੈ ਕਿਲਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
Let not the machine-age drown you,
Abandon not the nobility of your culture
The 'walk of the ramp' by the Singhs
Has indeed won a special triumph.
The army of the Akaal Purakh
Lays the ground as never before.
ਸੋਹਣਾ-ਸੁਨੱਖਾ ਹਰ ਕੋਈ ਸਿੰਘ,
ਛੈਲ-ਛਬੀਲਾ, ਪਰ ਦਿਲ ਦਾ ਭਲਾ।
ਸ਼ਾਹੀ ਪੁਸ਼ਾਖਾਂ ਪਾਕੇ ਆਖੇ,
ਮੈਂ ਕਲਗੀਧਰ ਦਾ ਲਾਡਲਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
Enchanting and radiant is every Singh,
Youthful is he, but Pure of Heart
And resplendent in his royal attire
That proclaims him to be, "the beloved of Kalghidhar",
The army of the Akaal Purakh
Lays the ground as never before.
ਭੁੱਲ ਗਈ ਸੀ ਇਹ ਚੰਦਰੀ ਦੁਨੀਆ,
ਇਕ ਸਾਬਤ-ਸੂਰਤ ਸਿੱਖ ਦਾ ਚਹਿਰਾ।
ਪਰ ਫੌਜ ਨੇ ਇਹ ਸਾਬਤ ਕੀਤਾ,
ਹਰ ਦੀਵੇ ਥੱਲੇ ਨਹੀਂ ਹੁੰਦਾ ਹਨ੍ਹੇਰਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
This mean world had forgotten,
The demeanor of a "Saabat-Soorat".
But the army of the Akaal Purakh proved
Not every lamp harbours darkness beneath.
The army of the Akaal Purakh
Lays the ground as never before.
ਦੰਗ ਰਹਿ ਗਈ ਜੇ ਸਾਰੀ ਦੁਨੀਆ,
ਤਾਂ ਮੁਟਿਆਰਾਂ ਕਿਥੋਂ ਸੀ ਪਿਛੇ ਰਹਿਣਾ।
ਹੁਣ ਤਾਂ ਉਹ ਵੀ ਕਹਿਣ ਲੱਗੀਆਂ,
ਚਾਹੀਦਾ ਸਾਨੂੰ ਵੀ ਸਾਬਤ-ਸੂਰਤ ਲਾੜਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
The world being astonished,
How could the women be left behind.
"We too implore, "Saabat-Soorat!"
They cried out in a chorus.
The army of the Akaal Purakh
Lays the ground as never before.
ਬੱਚਿਆਂ ਦੀ ਤਾਂ ਪੁਛੋ ਹੀ ਨਾ,
ਭਰ ਗਿਆ ਸਭ ਵਿਚ ਜਜ਼ਬਾ ਬੜ੍ਹਾ।
ਮੈਂ ਵੀ ਵੱਡੇ ਹੋਕੇ ਸਿੰਘ ਬਨਣਾ,
ਜਿਵੇਂ ਉਹ ਸਿੰਘ ਰੈਂਪ'ਤੇ ਖੜ੍ਹਾ।
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
How could the children be left behind?
Filled with great pride,
They also chimed in: "We too will grow up,
Like the ones standing tall on the ramp".
The army of the Akaal Purakh
Lays the ground as never before.
ਅਕਾਲ ਪੁਰਖ ਕੀ ਫੌਜ ਨੇ,
ਸਜਾਇਆ ਮੈਦਾਨ ਅਗੰਮੜਾ।
The army of the Akaal Purakh
Lays the ground as never before.

No comments:

Post a Comment